





Total views : 5948852







Total views : 5948852ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਮੈਡ ਸੰਧੂ ਨਾਲ ਹੀ ਲੱਗਦੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਤੇ ਇਕ ਸੋਸ਼ਲ ਮੀਡੀਆ ਇੰਫਲੁਏਂਸਰ ਸੀ। ਵਾਰਦਾਤ ਵਾਲੇ ਦਿਨ ਉਹ ਲੋਹਾਰਕਾ ਰੋਡ ਸਥਿਤ ਇਕ ਵਾਸ਼ਿੰਗ ਸਟੇਸ਼ਨ ‘ਤੇ ਆਪਣੀ ਗੱਡੀ ਧੁਆਉਣ ਲਈ ਆਇਆ ਸੀ। ਸ਼ੁਰੂਆਤੀ ਜਾਂਚ ਵਿਚ ਇਹ ਸਪੱਸ਼ਟ ਹੋਇਆ ਹੈ ਕਿ ਹਮਲਾਵਰ ਪਿੱਛੇ ਤੋਂ ਹੀ ਉਸ ਦਾ ਲਗਾਤਾਰ ਪਿੱਛਾ ਕਰ ਰਹੇ ਸਨ ਜਿਵੇਂ ਹੀ ਮੌਕਾ ਮਿਲਿਆ, ਉਨ੍ਹਾਂ ਨੇ ਵਾਸ਼ਿੰਗ ਸਟੇਸ਼ਨ ਦੇ ਕੋਲ ਲੋਹਾਰਕਾ ਰੋਡ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਉਸੇ ਰੋਡ ਤੋਂ ਅੱਗੇ ਫਰਾਰ ਹੋ ਗਏ।ਸੀਪੀ ਗਿੱਲ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਵਿਚ ਪੁਲਿਸ ਟੀਮ ਨੂੰ ਕਈ ਠੋਸ ਤੇ ਪੁਖਤਾ ਸਬੂਤਾ ਮਿਲੇ ਹਨ। ਉਨ੍ਹਾਂ ਕਿਹਾ ਕਿ ਘਟਨਾ ਨੂੰ ਕਿਸੇ ਅੰਜਾਮ ਦਿੱਤਾ ਤੇ ਇਸ ਦੇ ਪਿੱਛੇ ਕਿਸ ਦਾ ਹੱਥ ਜਾਂ ਯਾਨੀ ਸਾਜਿਸ਼ ਕਿਸ ਨੇ ਰਚੀ, ਇਹ ਤਸਵੀਰ ਪੁਲਿਸ ਦੀ ਜਾਂਚ ਵਿਚ ਕਾਫੀ ਹੱਦ ਤੱਕ ਸਾਫ ਹੋ ਚੁੱਕੀ ਹੈ। ਇਹ ਸਿਰਫ ਕੁਝ ਸਮੇਂ ਦੀ ਗੱਲ ਹੈ ਬਹਤ ਜਲਦ ਨਤੀਜੇ ਸਾਰਿਆਂ ਦੇ ਸਾਹਮਣੇ ਹੋਣਗੇ ਤੇ ਸਾਰੇ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇਗਾ।
ਇਕ ਸਵਾਲ ਦੇ ਜਵਾਬ ਵਿਚ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਮ੍ਰਿਤਕ ਮੈਡ ਸੰਧੂ ਦੇ ਪਿਤਾ ਭੁਪਿੰਦਰ ਸਿੰਘ ਪੰਜਾਬ ਪੁਲਿਸ ਤੋਂ ਲੋਕਲ ਸਬ-ਇੰਸਪੈਕਟਰ ਦੇ ਅਹੁਦੇ ਤੋਂ ਰਿਟਾਇਰਡ ਅਧਿਕਾਰੀ ਹੈ ਜੋ ਅੰਮ੍ਰਿਤਸਰ ਦਿਹਾਤੀ ਪੁਲਿਸ ਤੋਂ ਸੇਵਾਮੁਕਤ ਹੋਏ ਸਨ। ਪੁਲਿਸ ਕਮਿਸ਼ਨਰ ਨੇ ਅੱਗੇ ਪੁਸ਼ਟੀ ਕੀਤੀ ਕਿ ਮਾਮਲੇ ਵਿਚ ਸਬੰਧਤ ਧਾਰਾਵਾਂ ਤਹਿਤ FIR ਦਰਜ ਕਰ ਲਈ ਗਈ ਹੈ ਤੇ ਦੇਹ ਦਾ ਪੋਸਟਮਾਰਟਮ ਵੀ ਕਰਵਾ ਦਿੱਤਾ ਗਿਆ ਹੈ। ਸ਼ਹਿਰ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ ਤੇ ਹੋਰ ਸ਼ੱਕੀ ਟਿਕਾਣਿਆਂ ‘ਤੇ ਪੁਲਿਸ ਲਗਾਤਾਰ ਦਬਿਸ਼ ਦੇ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਇਸ ਪੂਰੇ ਨੈਵਰਕ ਤੇ ਸ਼ੂਟਰਸ ਨੂੰ ਜਲਦ ਹੀ ਬੇਨਕਾਬ ਕਰਕੇ ਗ੍ਰਿਫਤਾਰ ਕਰ ਲਿਆ ਜਾਵੇਗਾ। ਖਬਰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
