ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਨਣ ਤੋ ਬਾਅਦ ਹੁਣ ਬਦਲੇਗੀ ਤਰਨ ਤਾਰਨ ਦੀ ਸਿਆਸੀ ਫਿਜਾ

4947771
Total views : 5948035

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ

ਸਾਬਕਾ ਹਾਕੀ ਕਪਤਾਨ ਸ: ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਸਿਆਸੀ ਫਿਜਾ ‘ਚ ਤਬਦੀਲੀ ਆਉਣੀ ਸੁਭਾਵਿਕ ਮੰਨਿਆ ਜਾ ਰਿਹਾ ਹੈ, ਕਿਉਕਿ ਉਨਾਂ ਦੇ ਅਤਿ ਨਜਦੀਕੀ ਰਿਸ਼ਤੇਦਾਰ ਸ: ਦਵਿੰਦਰ ਸਿੰਘ ਲਾਲੀ ਢਾਲਾ ਜੋ ਜਿਮਨੀ ਚੋਣ ਵਿੱਚ ਵੀ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਸਨ।ਕਿਉਕਿ ਜਿਉ ਹੀ ਪ੍ਰਗਟ ਸਿੰਘ ਦੀ ਨਿਯੁਕਤੀ ਦਾ ਐਲਾਨ ਹੋਇਆ ਤਾਂ ਲਾਲੀ ਢਾਲਾ ਨੂੰ ਵਧਾਈਆਂ ਦੇਣ ਵਾਲਿਆ ਤਾਂਤਾ ਲੱਗ ਗਿਆ ।ਸਥਾਨਿਕ ਲੋਕਾਂ ਤੋ ਇਲਾਵਾ ਦੇਸ਼ ਵਿਦੇਸ਼ ਵਿੱਚੋ ਵੀ ਵਧਾਈ ਦੀ ਘੰਟੀਆਂ ਦੇਰ ਰਾਤ ਤੱਕ ਵੱਜਦੀਆ ਰਹੀਆ।

ਲਾਲੀ ਢਾਲਾ ਸਿਆਸੀ ਸਰਗਰਮੀਆਂ ਕਰਨਗੇ ਤੇਜ, ਖਾਮੋਸ਼ ਵਕਰਰ ‘ਚ ਵਧੇਗਾ ਉਤਸ਼ਾਹ

ਲੋਕ ਸੰਭਾਵੀ ਉਮੀਦਵਾਰ ਵਜੋ ਵੇਖਣ ਲੱਗੇ-ਸੂਬਾ ਕਾਂਗਰਸ ਦੇ ਪ੍ਰਧਾਨ ਨਾਲ ਨੇੜੇ ਦੀ ਰਿਸ਼ਤੇਦਾਰੀ ਹੋਣ ਕਰਕੇ ਲੋਕ ਉਨਾਂ ਨੂੰ ਹੁਣ ਤੋ ਤਰਨ ਤਾਰਨ ਹਲਕੇ ਦਾ ਸੰਭਾਵੀ ਉਮੀਦਵਾਰ ਮੰਨਣ ਲੱਗ ਪਏ ਹਨ। ਜਿੰਨਾ ਨੇ ਵਿਦੇਸ਼ ਤੋ ਵਾਪਿਸ ਆਉਣ ਉਪਰੰਤ ਹਰੇਕ ਕਾਂਗਰਸੀ ਆਗੂ ਜਾਂ ਵਰਕਰ ਨਾਲ ਸਪੰਰਕ ਕਰਕੇ ਹਾਲ ਜਾਣਿਆ ਤੇ ਆਪਣੇ ਨਜਦੀਕੀਆ ਨਾਲ ਸਿਆਸੀ ਸਲਾਹ ਮਸ਼ਵਰਾ ਵੀ ਕੀਤਾ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News