





Total views : 5948358







Total views : 5948358ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਨੇ ਸੋਸ਼ਲ ਮੀਡੀਆ ”ਤੇ ਪਾਈ ਪੋਸਟ ਵਿਚ ਕਿਹਾ, ਚੋਰਾਂ ਨੂੰ ਸਾਰੀ ਦੁਨੀਆ ਚੋਰ ਹੀ ਨਜ਼ਰ ਆਉਂਦੀ ਹੈ… ਇਲਜ਼ਾਮ ਲਾਉਣੇ ਸੌਖੇ ਨੇ, ਪਰ ਸਬੂਤ ਦੇਣੇ ਔਖੇ।ਈ.ਡੀ. ਦੇ ਸਪੋਕਸਪਰਸਨ ਬਿਕਰਮ ਸਿੰਘ ਮਜੀਠੀਆ ਨੂੰ ਮੇਰਾ ਖੁੱਲ੍ਹਾ ਚੈਲੇਂਜ ਹੈ ਕਿ ਜੇਕਰ ਉਸ ਕੋਲ ਮੇਰੀ ਇਕ ਵੀ ਚੈਟ ਜਾਂ ਕਿਸੇ ਤੋਂ ਪੈਸੇ ਮੰਗਣ ਦਾ ਕੋਈ ਸਬੂਤ ਹੈ, ਤਾਂ ਓਹਨੂੰ ਜੱਗ ਜ਼ਾਹਿਰ ਕਰੇ। ਜਾਂ ਤਾਂ ਸਬੂਤ ਸਾਹਮਣੇ ਲਿਆਵੇ, ਜਾਂ ਫਿਰ ਜਨਤਕ ਮਾਫ਼ੀ ਮੰਗੇ… ਨਹੀਂ ਤਾਂ ਮਾਣਹਾਨੀ ਦੇ ਪਰਚੇ ਲਈ ਤਿਆਰ ਰਹੇ।

ਤੁਹਾਨੂੰ ਅਸਲ ਤਕਲੀਫ਼ ਇਹ ਹੈ ਕਿ ਆਮ ਘਰਾਂ ਦੇ ਮੁੰਡੇ ਅੱਗੇ ਕਿਵੇਂ ਆ ਗਏ ਤੇ ਤੁਹਾਡੀਆਂ ਵਾਰੀਆਂ ਕਿਉਂ ਟੁੱਟ ਗਈਆਂ। ਜਦੋਂ ਸਾਡੇ ਕੰਮਾਂ ਦਾ ਜਵਾਬ ਨਹੀਂ ਦੇ ਸਕਦੇ ਤਾਂ ਹੁਣ ਕੋਝੇ ਝੂਠ ਅਤੇ ਚਰਿੱਤਰ ਹੱਤਿਆ ‘ਤੇ ਉਤਰ ਆਏ ਹੋ।ਅਸੀਂ ਪੰਜਾਬ ਲਈ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਤੇ ਕਰਦੇ ਰਹਾਂਗੇ। ਹਿੰਮਤ ਹੈ ਤਾਂ ਸਾਡੇ ਕੰਮਾਂ ਦਾ ਜਵਾਬ ਦਿਓ, ਝੂਠੇ ਇਲਜ਼ਾਮਾਂ ਨਾਲ ਨਹੀਂ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
