ਅੰਮ੍ਰਿਤਸਰ ਪੁਲਿਸ ਨੇ ਨਾਕੇਬੰਦੀ ਦੌਰਾਨ ਕਾਰਚਾਲਕ ਤੋ ਬ੍ਰਾਮਦ ਕੀਤੀ 60 ਲੱਖ ਦੀ ਬੇਹਿਸਾਬੀ ਰਕਮ

4675615
Total views : 5507407

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਕਮਿਸ਼ਨਰੇਟ ਅੰਮ੍ਰਿਤਸਰ ਦੇ ਥਾਣਾਂ ਸੁਲਤਾਨਵਿੰਡ ਦੇ ਐਸ.ਐਚ.ਓ ਸਬ ਇੰਸ਼: ਜਸਬੀਰ ਸਿੰਘ ਨੇ ਦੱਸਿਆ ਕਿ ਉਨਾਂ ਦੀ ਪੁਲਿਸ ਪਾਰਟੀ ਵਲੋ ਗੋਲਡਨ ਗੇਟ ਦੇ ਨਜਦੀਕ ਕੀਤੀ ਨਾਕੇਬੰਦੀ ਦੌਰਾਨ  ਇੱਕ ਕਾਰ ਨੰਬਰ PB -91-L-0392 ਮਾਰਕਾ ਆਰਕਟਿਕਆ ਨੂੰ ਰੋਕ ਕੇ ਚੈਕ ਕੀਤਾ ਗਿਆ।ਜਿਸਨੂੰ ਬਲਰਾਜ ਸਿੰਘ ਪੁੱਤਰ ਰਾਮ ਲਾਲ ਵਾਸੀ ਮਜੀਠਾ ਰੋਡ, ਸੰਧੂ ਕਲੋਨੀ, ਅੰਮ੍ਰਿਤਸਰ ਚਲਾ ਰਿਹਾ ਸੀ ਤੇ ਕਾਰ ਨੂੰ ਚੈੱਕ ਕਰਨ ਤੇ ਉਸ ਵਿਚੋਂ 60 ਲੱਖ ਰੁਪਏ ਦੀ ਨਗਦੀ ਬਰਾਮਦ ਹੋਈ।

ਥਾਣਾਂ ਮੁੱਖੀ ਨੇ ਦੱਸਿਆ ਕਿ ਕਾਰ ਚਾਲਕ ਬਲਰਾਜ ਸਿੰਘ ਸੁਰੀਆ ਕੰਪਨੀ ਦਾ ਮੁਲਾਜਿਮ ਹੈ, ਬਰਾਮਦ ਹੋਈ 60 ਲੱਖ ਦੀ ਨਗਦੀ ਸਬੰਧੀ ਕੋਈ ਰਿਕਾਰਡ ਨਹੀਂ ਦੇ ਸਕਿਆ। ਜਿਸਤੇ SST Team ਅਤੇ FST Team ਨੂੰ ਮੌਕਾ ਪਰ ਬੁਲਾ ਦੇ ਬਲਰਾਜ ਸਿੰਘ ਅਤੇ 60 ਲੱਖ ਰੁਪਏ ਕੈਸ਼ ਨੂੰ ਓਹਨਾ ਦੇ ਹਵਾਲੇ ਕਰਕੇ 60 ਲੱਖ ਰੁਪਏ ਨ ਜਿਲ੍ਹਾ ਖਜਾਨਾ ਅੰਮ੍ਰਿਤਸਰ ਵਿਖੇ ਜਮਾਂ ਕਰਵਾਇਆ ਗਿਆ ਅਤੇ ਇਸ ਸੰਬਧੀ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਵੀ ਕੀਤਾ ਗਿਆ ਹੈ। • ਲੋਕਾਂ ਨੂੰ ਨਕਦੀ ਅਤੇ ਹੋਰ ਵਸਤੂਆਂ ਨੂੰ ਨਾਲ ਲੈ ਕੇ ਜਾਣ ਲਈ ਮਾਨਯੋਗ ECI ਵੱਲੋਂ ਜਾਰੀ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News