ਪੀ ਐੱਸ ਐਮ ਐਸ ਯੂ ਦੀ ਹੜਤਾਲ 24ਵੇਂ ਦਿਨ ਵਿੱਚ ਦਾਖਲ ! ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਬਾਹਰ ਕੀਤੀ ਗਈ ਭਰਵੀਂ ਰੋਸ ਰੈਲੀ

4743358
Total views : 5619379

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਐਡਵੋਕੇਟ ਉਪਿੰਦਰਜੀਤ ਸਿੰਘ

ਪੰਜਾਬ ਸਟੇਟ ਮਨਿਸਟੀਰੀਅਲ ਸਰਵਸਿਜ਼ ਯੂਨੀਅਨ ਦੀ ਸੂਬਾ ਬਾਡੀ ਵੱਲੋ ਸਰਕਾਰੀ ਮੁਲਾਜਮਾਂ ਦੀਆਂ ਜਾਇਜ ਮੰਗਾਂ ਸਬੰਧੀ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਪ੍ਰੰਤੂ ਸਰਕਾਰ ਵੱਲੋਂ ਮੁਲਾਜਮਾਂ ਦੀਆਂ ਹੱਕੀ ਮੰਗਾ ਪ੍ਰਤੀ ਕੋਈ ਹਾਂ—ਪੱਖੀ ਹੁੰਗਾਰਾ ਨਾ ਦੇਣ ਕਾਰਣ, ਸੂਬਾ ਬਾਡੀ ਵੱਲੋਂ ਮਿਤੀ: 06.12.2023 ਤੱਕ ਕਲਮਛੋੜ ਹੜਤਾਲ ਵਿੱਚ ਵਾਧਾ ਕੀਤਾ ਗਿਆ ਹੈ।

ਭਗਵੰਤ ਮਾਨ ਸਰਕਾਰ ਦੀ ਝੂਠ ਦੀ  ਪੰਡ ਦਾ ਘੜਾ ਭੱਨ ਕੇ ਕੀਤਾ ਗਿਆ ਰੋਸ ਵਿਖਾਵਾ 


 ਜਿਸ ਦੀ ਜਾਣਕਾਰੀ ਦੇਂਦੇ ਹੋਏ ਜਗਦੀਸ਼ ਠਾਕੁਰ ਜਿਲਾ ਜਨਰਲ ਸਕੱਤਰ ਪੀ ਐੱਸ ਐਮ ਐਸ ਯੂ ਨੇ ਦੱਸਿਆ  ਕਿ ਮਿਤੀ 08/11/23 ਤੋਂ ਲਗਾਤਾਰ ਚਲਦੀ ਕਲਮਛੋੜ ਹੜਤਾਲ ਦੀ ਲੜੀ ਤਹਿਤ ਅੱਜ ਮਿਤੀ: 01.12.2023 ਨੂੰ 24ਵੇਂ ਦਿਨ ਵੀ ਦੇ ਜਿਲ੍ਹੇ ਦੇ ਸਮੁੱਚੇ ਦਫ਼ਤਰੀ ਕਾਮਿਆ ਵੱਲੋਂ ਕਲਮਛੋੜ ਹੜਤਾਲ ਕੀਤੀ ਗਈ ਅਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ/ਸਾਂਝਾ ਮੁਲਾਜ਼ਮ ਮੰਚ ਵਿੱਚ ਸ਼ਾਮਿਲ ਭਰਾਤਰੀ ਜਥੇਬੰਦੀਆਂ ਦੇ ਆਗੂ ਸਹਿਬਾਨ ਵੱਲੋਂ ਸਾਥੀਆਂ ਸਮੇਤ ਭਰਵੀਂ ਸ਼ਮੂਲੀਅਤ ਕਰਕੇ ਪੰਜਾਬ ਖਿਲਾਫ ਜ਼ੋਰਦਾਰ ਭਰਵੀਂ ਰੋਸ ਰੈਲੀ ਕੀਤੀ ਗਈ ਰੈਲੀ ਉਪਰੰਤ  ਭਗਵੰਤ ਮਾਨ ਸਰਕਾਰ ਦਾ ਝੂਠ ਦੀ ਪੰਡ ਦਾ ਘੜਾ ਭੱਨ ਕੇ ਰੋਸ ਵਿਖਾਵਾ ਕੀਤਾ ਗਿਆ।
   ਇਸ ਰੋਸ ਰੈਲੀ ਵਿੱਚ ਮਨਿਸਟੀਰੀਅਲ ਸਰਵਿਸਿਜ ਯੂਨੀਅਨ  ਦੇ ਆਗੂ ਤੇਜਿੰਦਰ ਸਿੰਘ ਢਿਲੋਂ ਜਿਲਾ ਮੁੱਖ ਬੁਲਾਰਾ,ਅਸ਼ਨੀਲ ਕੁਮਾਰ ਸ਼ਰਮਾਂ ਜਿਲਾ ਮੁੱਖ ਸਲਾਹਕਾਰ,ਗੁਰਵੇਲ ਸਿੰਘ ਸੇਖੋਂ ਐਡੀਸ਼ਨਲ ਜਨਰਲ ਸਕੱਤਰ, ਅਮਨ ਥਰੀਏਵਾਲ,,ਭਰਾਤਰੀ  ਜਥੇਬੰਦੀਆਂ ਦੇ ਆਗੂ ਸੁਰਜੀਤ ਸਿੰਘ ਗੋਰਾਇਆ , ਕਾਲੀਆ,ਗੁਰਪ੍ਰੀਤ ਸਿੰਘ ਰਿਆੜ,ਰਕੇਸ਼ ਕੁਮਾਰ,ਗੁਰਬਿੰਦਰ ਸਿੰਘ ਖਹਿਰਾ,ਨਰਿੰਦਰ ਸਿੰਘ,ਜਤਿਨ ਸਰਮਾ  ਸਮੇਤ ਵੱਖ ਵੱਖ ਵਿਭਾਗਾਂ ਤੋਂ ਅਤੁੱਲ ਸ਼ਰਮਾਂ,ਕੁਲਦੀਪ ਸਿੰਘ, ਜਰਨੈਲ ਸਿੰਘ, ਦੀਪਕ ਅਰੋੜਾ,ਮੁਨੀਸ਼ ਕੁਮਾਰ ਸ਼ਰਮਾਂ,ਗੁਰਮੁੱਖ ਸਿੰਘ ਚਾਹਲ, ਤੇਜਿੰਦਰ ਸਿੰਘ ਛੱਜਲਵੱਡੀ,ਸੰਦੀਪ ਅਰੋੜਾ,ਬਿਕਰਮਜੀਤ ਸਿੰਘ,ਮਲਕੀਅਤ ਸਿੰਘ,ਤੇਜਿੰਦਰ ਕੁਮਾਰ,ਅਕਾਸ਼ਦੀਪ ਮਹਾਜਨ,ਰੋਬਿੰਦਰ ਸ਼ਰਮਾਂ, ਜਗਜੀਵਨ ਸ਼ਰਮਾਂ,ਗੁਰਦਿਆਲ ਸਿੰਘ, ਰਾਹੁਲ ਸ਼ਰਮਾ,ਨਵਨੀਤ ਸ਼ਰਮਾਂ,ਹਰਸਿਮਰਨ ਸਿੰਘ ਹੀਰਾ,ਸ਼ਮਸ਼ੇਰ ਸਿੰਘ, ਕੁਲਬੀਰ ਸਿੰਘ,ਹਸ਼ਵਿੰਦਰਪਾਲ ਸਿੰਘ,ਦਵਿੰਦਰ ਸਿੰਘ, ਸੁਰਜੀਤ ਸਿੰਘ ਬਰਨਾਲਾ,ਜਿਮੀ ਬਧਵਾਰ, ਸੁਰਿੰਦਰ ਸਿੰਘ,ਜਗਜੀਤ ਸਿੰਘ ਆਦਿ ਬਹੁਤ  ਸਾਰੇ ਮੁਲਾਜ਼ਮ ਆਗੂ ਹਾਜ਼ਰ ਸਨ।

Share this News