Total views : 5507567
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਖੰਨਾ/ਬੀ.ਐਨ.ਈ ਬਿਊਰੋ
ਖੰਨਾ ਪੁਲਿਸ ਦਾ ਇਕ ਏਐੱਸਆਈ ਪਿਛਲੇ ਦੋ ਸਾਲਾਂ ਤੋਂ ਮਹਿਲਾ ਕਾਂਸਟੇਬਲ ਨੂੰ ਜਿਨਸੀ ਤੌਰ ’ਤੇ ਪਰੇਸ਼ਾਨ ਕਰ ਰਿਹਾ ਸੀ। ਮਹਿਲਾ ਕਾਂਸਟੇਬਲ ਦੀ ਸ਼ਿਕਾਇਤ ’ਤੇ ਐੱਸਐੱਸਪੀ ਅਮਨੀਤ ਕੌਂਡਲ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਤੇ ਮੁਲਜ਼ਮ ਏਐੱਸਆਈ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ।
ਜਾਣਕਾਰੀ ਅਨੁਸਾਰ ਏਐੱਸਆਈ ਮਨਜੀਤ ਸਿੰਘ ਦਫ਼ਤਰ ’ਚ ਤਾਇਨਾਤ ਮਹਿਲਾ ਕਾਂਸਟੇਬਲ ਨੂੰ ਵ੍ਹਟਸਐਪ ‘ਤੇ ਅਸ਼ਲੀਲ ਮੈਸੇਜ ਭੇਜਦਾ ਸੀ। ਪਹਾੜੀ ਇਲਾਕਿਆਂ ’ਚ ਉਸ ਨਾਲ ਘੁੰਮਣ ਤੇ ਹੋਟਲ ’ਚ ਰਾਤ ਠਹਿਰਣ ਲਈ ਦਬਾਅ ਪਾ ਰਿਹਾ ਸੀ।
ਜਦੋਂ ਏਐੱਸਆਈ ਮਨਜੀਤ ਸਿੰਘ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਮਹਿਲਾ ਕਾਂਸਟੇਬਲ ਨੇ ਦੁਖੀ ਹੋ ਕੇ ਇਹ ਸਾਰਾ ਮਾਮਲਾ ਐੱਸਐੱਸਪੀ ਅਮਨੀਤ ਕੌਂਡਲ ਦੇ ਧਿਆਨ ’ਚ ਲਿਆਂਦਾ। ਐੱਸਐੱਸਪੀ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਕੇ ਏਐੱਸਆਈ ਨੂੰ ਗ੍ਰਿਫਤਾਰ ਕਰ ਲਿਆ।
ਜਾਣਕਾਰੀ ਅਨੁਸਾਰ ਐੱਸਐੱਸਪੀ ਦਫ਼ਤਰ ਖੰਨਾ ’ਚ ਆਰਮੀ ਕਲਰਕ ਵਜੋਂ ਤਾਇਨਾਤ ਏਐੱਸਆਈ ਮਨਜੀਤ ਸਿੰਘ ਇਸੇ ਦਫ਼ਤਰ ’ਚ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਸੀ। ਏਐੱਸਆਈ ਮਨਜਤ ਸਿੰਘ ਅਕਸਰ ਮਹਿਲਾ ਕਾਂਸਟੇਬਲ ਦੀ ਬਦਲੀ ਕਰਨ ਦੀਆਂ ਧਮਕੀਆਂ ਦੇ ਕੇ ਉਸ ਨਾਲ ਗ਼ਲਤ ਹਰਕਤਾਂ ਕਰਦਾ ਸੀ। ਵਾਰ-ਵਾਰ ਰੋਕਣ ‘ਤੇ ਵੀ ਜਦੋਂ ਉਹ ਨਾ ਹਟਿਆ ਤਾਂ ਮਹਿਲਾ ਕਾਂਸਟੇਬਲ ਨੇ ਚੁੱਪ ਤੋੜ ਦਿੱਤੀ। ਇਹ ਕਾਂਸਟੇਬਲ ਸੀਨੀਅਰ ਪੁਲਿਸ ਅਧਿਕਾਰੀਆਂ ਸਾਹਮਣੇ ਪੇਸ਼ ਹੋਈ। ਐੱਸਐੱਸਪੀ ਅਮਨੀਤ ਕੌਂਡਲ ਨੇ ਤੁਰੰਤ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ। ਮੁਲਜ਼ਮ ਏਐੱਸਆਈ ਖ਼ਿਲਾਫ਼ ਕੇਸ ਦਰਜ ਲਿਆ ਗਿਆ ਹੈ। ਮਾਮਲਾ ਸਾਹਮਣੇ ਆਉਂਦੇ ਹੀ ਥਾਣਾ ਸਿਟੀ ’ਚ ਮਹਿਲਾ ਕਾਂਸਟੇਬਲ ਦੇ ਬਿਆਨ ਦਰਜ ਕਰ ਕੇ ਏਐੱਸਆਈ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਗਏ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਏਐੱਸਆਈ ਖਿਲਾਫ਼ ਸਰੀਰਕ ਸ਼ੋਸ਼ਣ, ਧਮਕੀਆਂ ਤੇ ਅਹੁਦੇ ਦੀ ਦੁਰਵਰਤੋਂ ਦੇ ਦੋਸ਼ਾਂ ਤਹਿਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।