Total views : 5506411
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਅਜ਼ਾਦੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਕਿ ਦੋ ਜ਼ਿਲ੍ਹਿਆਂ ਦੇ ਐਸ. ਐਸ. ਪੀ ਪਤੀ-ਪਤਨੀ ਹਨ। ਇਥੇ ਇਹ ਦੱਸਣਯੋਗ ਹੈ ਕਿ ਲੁਧਿਆਣਾ ਦਿਹਾਤੀ ਪੁਲਿਸ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਅਤੇ ਉਹਨਾਂ ਦੀ ਧਰਮਪਤਨੀ ਰਵਜੋਤ ਕੌਰ ਗਰੇਵਾਲ ਫਤਹਿਗੜ੍ਹ ਸਾਹਿਬ ਤੋਂ ਐਸਐਸਪੀ ਦੀਆਂ ਸੇਵਾਵਾਂ ਨਿਭਾ ਰਹੇ ਹਨ। ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਨੇ 2015 ਬੈਚ ਦੇ ਆਈਪੀਐਸ ਹਨ ਅਤੇ ਉਹਨਾਂ ਦੀ ਪਤਨੀ ਵੀ 2015 ਬੈਚ ਦੀ ਹੀ ਆਈਪੀਐਸ ਅਧਿਕਾਰੀ ਹਨ।
ਨਵਨੀਤ ਸਿੰਘ ਬੈਂਸ ਜੋ ਕਿ ਅੰਮ੍ਰਿਤਸਰ ਸਾਹਿਬ ਦੇ ਵਸਨੀਕ ਹਨ ਅਤੇ ਉਹਨਾਂ ਦੇ ਪਿਤਾ ਵੀ ਸੁਰਜੀਤ ਸਿੰਘ ਬੈਂਸ ਬਤੌਰ ਆਈਏਐਸ ਅਧਿਕਾਰੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਐਸਐਸਪੀ ਨਵਨੀਤ ਸਿੰਘ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਉਹ ਆਈਏਐਸ ਜਾਂ ਆਈਪੀਐਸ ਅਧਿਕਾਰੀ ਬਣਨ ਅਤੇ ਉਹਨਾਂ ਦੀ ਸਖਤ ਮੇਹਨਤ ਸਦਕਾ ਉਹ ਕਾਮਯਾਬੀ ਹਾਸਲ ਕਰ ਗਏ ਅਤੇ ਅੱਜ ਕੱਲ੍ਹ ਆਈਪੀਐਸ ਅਧਿਕਾਰੀ ਦੇ ਅਹੁਦੇ ਤੇ ਸੇਵਾਵਾਂ ਨਿਭਾ ਰਹੇ ਹਨ।
ਨਵਨੀਤ ਬੈਂਸ 2008-09 ਵਿਚ ਇੰਡਿਅਨ ਫਾਰੈਸਟ ਸਰਵਿਸ ਵਿਚ ਅਧਿਕਾਰੀ ਰਹੇ ਹਨ ਪਰ ਉਹਨਾਂ ਵਲੋਂ 4 ਬਾਰ ਯੂਪੀਐਸਸੀ ਦੀ ਪ੍ਰੀਖਿਆ ਵਿਚ ਭਾਗ ਲਿਆ ਗਿਆ ਅਤੇ 2015 ਵਿਚ ਉਹ ਆਲ ਇੰਡਿਆ ਵਿਚ 29ਵਾਂ ਰੈਂਕ ਹਾਸਲ ਕਰ ਗਏ ਅਤੇ ਪੰਜਾਬ ਕੈਡਰ ਵਿਚ ਪੁਲਿਸ ਅਧਿਕਾਰੀ ਬਣੇ। ਨਵਨੀਤ ਸਿੰਘ ਬੈਂਸ ਲੁਧਿਆਣਾ ਦਿਹਾਤੀ ਐਸਐਸਪੀ ਬਣਨ ਤੋਂ ਪਹਿਲਾਂ ਕਪੂਰਥਲਾ ਵਿਚ ਐਸਐਸਪੀ ਅਤੇ ਜਲੰਧਰ ਜ਼ਿਲ੍ਹੇ ਵਿੱਚ ਬਤੌਰ ਜੋਇੰਟ ਕਮਿਸ਼ਨਰ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।
ਐਸਐਸਪੀ ਨਵਨੀਤ ਸਿੰਘ ਬੈਂਸ ਦੀ ਪਤਨੀ ਡਾ. ਰਵਜੋਤ ਕੌਰ ਗਰੇਵਾਲ ਵੀ ਆਈਪੀਐਸ ਅਧਿਕਾਰੀ ਹਨ ਅਤੇ ਮੌਜੂਦਾ ਐਸਐਸਪੀ ਫਤਹਿਗੜ੍ਹ ਸਾਹਿਬ ਵਜੋਂ ਸੇਵਾਵਾਂ ਨਿਭਾ ਰਹੇ ਹਨ। ਡਾ.ਰਵਜੋਤ ਕੌਰ ਗਰੇਵਾਲ ਦੇ ਪਿਤਾ ਵੀ ਰਿਟਾਇਰਡ ਆਰਮੀ ਅਫਸਰ ਹਨ ਅਤੇ ਇੰਡਿਅਨ ਆਰਮੀ ਵਿਚ ਬਤੌਰ ਕਰਨਲ ਸੇਵਾਵਾਂ ਨਿਭਾ ਚੁੱਕੇ ਹਨ। ਐਸਐਸਪੀ ਡਾ.ਰਵਜੋਤ ਕੌਰ ਨੇ ਹੈਦਰਾਬਾਦ ਵਿਚ ਬੀਡੀਏਸ ਡਿਗਰੀ ਕੀਤੀ ਅਤੇ ਬਾਅਦ ਵਿਚ 2012 ਵਿਚ ਪੀਸੀਐਸ ਦੀ ਪ੍ਰੀਖਿਆ ਵਿਚ 47ਵਾਂ ਰੈਂਕ ਹਾਸਲ ਕਰਕੇ ਬਤੌਰ ਈਟੀਓ ਵਜੋਂ ਸੇਵਾਵਾਂ ਦਿਤੀਆਂ ਅਤੇ ਅਗਲੇ ਸਾਲ ਹੀ 2013 ਵਿਚ ਰਵਜੋਤ ਕੌਰ ਨੇ ਪੀਸੀਐਸ ਵਿਚ ਪੂਰੇ ਪੰਜਾਬ ਵਿਚ ਪਹਿਲਾ ਰੈਂਕ ਹਾਸਲ ਕੀਤਾ ਅਤੇ ਉਨਾਂ ਨੇ ਐਸਡੀਐਮ ਅਮਲੋਹ ਵਜੋਂ ਸੇਵਾਵਾਂ ਨਿਭਾਈਆਂ। ਪਰ ਡਾ. ਰਵਜੋਤ ਕੌਰ ਗਰੇਵਾਲ ਦਾ ਆਈਏਐਸ ਜਾਂ ਆਈਪੀਐਸ ਅਧਿਕਾਰੀ ਬਣਨ ਦਾ ਸੁਪਨਾ ਸੀ। 2015 ਵਿੱਚ ਆਲ ਇੰਡੀਆ ਵਿਚ 109 ਵਾਂ ਰੈਂਕ ਹਾਸਲ ਕਰਕੇ ਬਤੌਰ ਆਈਪੀਐਸ ਅਧਿਕਾਰੀ ਉਹਨਾਂ ਨੂੰ ਹਿਮਾਚਲ ਪਰਦੇਸ ਕੇਡਰ ਮਿਲਿਆ ਪਰ ਬਾਅਦ ਵਿਚ ਪੰਜਾਬ ਕੇਡਰ ਦੇ ਅਧਿਕਾਰੀ ਨਵਨੀਤ ਸਿੰਘ ਬੈਂਸ ਨਾਲ ਵਿਆਹ ਤੋਂ ਬਾਅਦ ਉਹਨਾਂ ਨੂੰ ਪੰਜਾਬ ਕੇਡਰ ਮਿਲਿਆ ਅਤੇ ਅੱਜ ਦੋਵੇਂ ਪਤੀ ਪਤਨੀ ਪੰਜਾਬ ਸੂਬੇ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।