ਮੈਡਮ ਰਵਿੰਦਰਜੀਤ ਦੀ ਮੁਅਤਲੀ ਰੱਦ ਕੀਤੀ ਜਾਵੇ– ਬਲਕਾਰ ਵਲਟੋਹਾ

4675387
Total views : 5507046

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮਿ੍ਤਸਰ /ਜਸਕਰਨ ਸਿੰਘ

ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਬਲਾਕ-4 ਅੰਮਿ੍ਤਸਰ ਮੈਡਮ ਰਵਿੰਦਰਜੀਤ ਕੌਰ (ਮੁਅਤਲੀ ਅਧੀਨ) ਆਪਣੀ ਸਾਰੀ ਸੇਵਾ ਦੌਰਾਨ ਪੂਰੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਸੇਵਾ ਨਿਭਾਉਣ ਵਾਲੀ ਅਫਸਰ ਹੈ। ਵਰਦੀਆਂ ਖਰੀਦਣ ਦੇ ਮਾਮਲੇ ਵਿੱਚ ਵੀ ਉਸਨੇ ਕੋਈ ਕਥਿਤ ਕਮਿਸ਼ਨ ਵਗੈਰਾ ਨਹੀਂ ਲਿਆ। ਸਿਰਫ਼ ਸਰਕਾਰ ਵਲੋਂ ਸਮੇਂ ਸਿਰ ਵਿਸਥਾਰਪੂਰਵਕ ਤੇ ਸਪੱਸ਼ਟ ਹਦਾਇਤਾਂ ਨਾ ਹੋਣ ਕਾਰਨ ਉਹ ਚਰਚਾ ਵਿੱਚ ਆ ਗਏ। ਉਹਨਾਂ ਦੀ ਇਮਾਨਦਾਰੀ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ।
ਇਸੇਤਰਾਂ ਬਲਾਕ ਚੋਗਾਵਾਂ ਦੇ ਬਲਾਕ ਸਿੱਖਿਆ ਅਫਸਰ ਦਲਜੀਤ ਸਿੰਘ ਵੀ ਇਮਾਨਦਾਰ ਤਬੀਅਤ ਦੇ ਮਾਲਕ ਹਨ। ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਹਨਾਂ ਦੀ ਮੁਅਤਲੀ ਰੱਦ ਕਰਦਿਆਂ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ।

ਪ੍ਰੈਸ ਬਿਆਨ ਰਾਹੀਂ ਇਹ ਮੰਗ ਕਰਦਿਆਂ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ, ਪੰਜਾਬ ਦੇ ਸੂਬਾਈ ਸਲਾਹਕਾਰ ਬਲਕਾਰ ਸਿੰਘ ਵਲਟੋਹਾ , ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਬਲਜਿੰਦਰ ਸਿੰਘ ਵਡਾਲੀ, ਜਨਰਲ ਸਕੱਤਰ ਰਕੇਸ਼ ਧਵਨ,ਪ ਸ ਸ ਫ ਆਗੂ ਹਰਦੇਵ ਸਿੰਘ ਭਕਨਾ ਤੇ ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਜਨਰਲ ਸਕੱਤਰ ਸਤਪਾਲ ਗੁਪਤਾ ਨੇ ਕਿਹਾ ਕਿ ਸਿਰਫ਼ ਅਧਿਕਾਰੀਆਂ ਵਲੋਂ ਛੇਤੀ ਕਰਨ ਦੀਆਂ ਹਿਦਾਇਤਾਂ ਦੀ ਤੇਜ਼ੀ ਨਾਲ ਪਾਲਣਾ ਕਰਨ ਕਰਕੇ ਕੋਈ ਨਿਯਮਾਂ ਅਨੁਸਾਰ ਕੋਈ ਤਕਨੀਕੀ ਭੁੱਲ ਹੋਣਾ ਸੁਭਾਵਕ ਹੈ ਪਰ ਇਹ ਪੈਸਾ ਖਾਣ ਵਾਲੇ ਅਧਿਕਾਰੀ ਨਹੀਂ ਹਨ। ਇਹਨਾਂ ਅਧਿਕਾਰੀਆਂ ਦੇ ਅਧੀਨ ਅਧਿਆਪਕ ਵੀ ਚਰਚਾ ਕਰਦੇ ਹਨ ਕਿ ਇਹਨਾਂ ਨਾਲ ਧੱਕਾ ਹੋਇਆ ਹੈ।ਆਗੂਆਂ ਨੇ ਜੋਰਦਾਰ ਮੰਗ ਕੀਤੀ ਕਿ ਸਰਕਾਰ ਤੇ ਵਿਭਾਗ ਇਹਨਾਂ ਅਧਿਕਾਰੀਆਂ ਪ੍ਰਤੀ ਭ੍ਰਿਸ਼ਟ ਵਿਅਕਤੀ ਸਮਝਕੇ ਕਾਰਵਾਈ ਨਾ ਕਰੇ। ਉਨ੍ਹਾਂ ਕਿਹਾ ਕਿ ਇਸਤਰਾਂ ਇੱਕ ਇਮਾਨਦਾਰ ਤੇ ਮਿਹਨਤੀ ਅਧਿਕਾਰੀ ਤੇ ਅਜਿਹਾ ਵੱਡਾ ਇਲਜ਼ਾਮ ਲੱਗ ਜਾਣ ਨਾਲ ਵਧੀਆ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀ ਤੇ ਅਧਿਕਾਰੀ ਨਿਰਾਸ਼ ਹੁੰਦੇ ਹਨ ਤੇ ਇਹਨਾਂ ਦੋਹਾਂ ਮੁਅੱਤਲ ਸਿੱਖਿਆ ਅਧਿਕਾਰੀਆਂ ਤੇ ਵੀ ਵੱਡਾ ਮਾਨਸਿਕ ਬੋਝ ਹੈ।ਸੋ ਸਰਕਾਰ ਤੇ ਵਿਭਾਗ ਨੂੰ ਇਹਨਾਂ ਬਾਰੇ ਛੇਤੀ ਤੇ ਵੱਖਰੇ ਢੰਗ ਨਾਲ ਫੈਸਲਾ ਲੈਣਾ ਚਾਹੀਦਾ ਹੈ ਕਿਉਂਕਿ ਮੈਡਮ ਰਵਿੰਦਰਜੀਤ ਕੌਰ ਦੀ ਸੇਵਾ ਮੁਕਤੀ ਵੀ 28 ਫਰਵਰੀ ਹੈ।

Share this News