





Total views : 5914595







Total views : 5914595ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
‘ਵਾਰਿਸ ਪੰਜਾਬ ਦੇ’ਜਥੇਬੰਦੀ ਦੇ ਜਥੇਦਾਰ ਅੰਮ੍ਰਿਤਪਾਲ ਸਿੰਘ ਨਾਲ ਪੁਲਿਸ ਪ੍ਰਸ਼ਾਸ਼ਨ ਦੇ ਉਨਾਂ ਦੇ ਜੇਲ ਵਿੱਚ ਬੰਦ ਸਾਥੀ ਲਵਪ੍ਰੀਤ ਸਿੰਘ ਤੂਫਾਨ ਦੀ ਰਿਹਾਈ ਸਬੰਧੀ ਹੋਏ ਸਮਝੌਤੇ ਤੋ ਬਾਅਦ ਅੱਜ ਡੀ.ਐਸ.ਪੀ ਅਜਨਾਲ ਸ੍ਰੀ ਸੰਜੀਵ ਕੁਮਾਰ ਵਲੋ ਲਵਪ੍ਰੀਤ ਸਿੰਘ ਤੂਫਾਨ ਦੀ ਰਿਹਾਈ ਸਬੰਧੀ ਦਾਇਰ ਕੀਤੀ ਅਰਜੀ ਜਿਸ ਵਿੱਚ ਪੁਲਿਸ ਵਲੋ ਜੇਲ ਵਿੱਚ ਬੰਦ ਭਾਈ ਤੂਫਾਨ ਨਾਲ ਦਰਜ ਕੀਤੀ ਐਫ.ਆਈ.ਆਰ ਸਿੱਧਾ ਸਬੰਧ ਨਾ ਹੋਣ ਕਾਰਨ ਉਸ ਨੂੰ ਰਿਹਾਅ ਕਰਨ ਦੀ ਕੀਤੀ ਬੇਨਤੀ ਤੋ ਬਾਅਦ ਤੋ ਬਾਅਦ ਮਾਣਯੋਗ ਜੱਜ ਅਜਨਾਲਾ ਨੇ ਭਾਈ ਲਵਪ੍ਰੀਤ ਸਿੰਘ ਤੂਫਾਨ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੀ ਹਨ।
ਸ਼ਾਮ ਵੇਲੇ ਜੇਲ੍ਹ ਤੋ ਹੋਏ ਰਿਹਾਅ

ਜਿੰਨਾ ਦੀ ਸ਼ਾਮ ਵੇਲੇ ਹੋਈ ਰਿਹਾਈ ਸਮੇ ਉਨਾਂ ਦਾ ਭਰਵਾਂ ਸਵਾਗਤ ਕਰਨ ਲਈ ਸਿੰਘ ਫਤਾਹਪੁਰ ਜੇਲ ਦੇ ਬਾਹਰ ਹਾਜਰ ਸਨ। ਜਿੰਨਾ ਵਿੱਚ ਮੁੱਖ ਤੌਰ ਤੇ ਹਰਮੇਲ ਸਿੰਘ ਜੌਧੇ, ਗੁਰਪ੍ਰੀਤ ਸਿੰਘ ਕਾਲੇਕੇ, ਓਕਾਰ ਸਿੰਘ ਜਲੰਧਰ, ਮਨਪ੍ਰੀਤ ਸਿੰਘ ਬਹਿਰਾਮ, ਹਰਪ੍ਰੀਤ ਸਿੰਘ ਮੋਗਾ ਤੇ ਗੁਰਪ੍ਰੀਤ ਸਿੰਘ ਜਲੰਧਰ ਦੇ ਨਾਮ ਪ੍ਰਮੁੱਖ ਹਨ।
ਜਾਰੀ ਹੁਕਮਾਂ ਦੀ ਨਕਲ ਹੇਠ ਲਿਖੇ ਅਨੁਸਾਰ ਹੈ-
