ਨਗਰ ਨਿਗਮ ਚੋਣਾਂ ਵਿਚ ਭਾਜਪਾ ਦਾ ਮੇਅਰ ਬਣਿਆ ਤੈਅ : ਹਰਵਿੰਦਰ ਸਿੰਘ ਸੰਧੂ, ਪਿੰਟੂ

4536680
Total views : 5303502

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
52 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਭਾਰਤੀ ਜਨਤਾ ਪਾਰਟੀ ਹਲਕਾ ਨੌਰਥ ਦੇ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ‘ਭਾਜਪਾ ਅਲਖ਼ ਜਗਾਓ’ ਮੋਟਰਸਾਈਕਲ ਰੈਲੀ ਦੇ ਨਾਲ ਕੀਤੀ ਗਈ। ਵਾਰਡ ਨੰਬਰ 13 ਦੀ ਇੰਚਾਰਜ ਲਵਲੀਨ ਵੜੈਚ ਅਤੇ ਭਾਜਪਾ ਆਗੂ ਰਾਜਿੰਦਰ ਸ਼ਰਮਾ ਆਰ.ਟੀ. ਆਈ ਐਕਟੀਵੀਸਟ ਦੀ ਅਗਵਾਈ ਹੇਠ ਕੱਢੀ ਗਈ ਇਸ ਮੋਟਰਸਾਇਕਲ ਰੈਲੀ ਵਿੱਚ ਸੈਂਕੜੇ ਨੌਜਵਾਨਾਂ ਨੇ ਹਿੱਸਾ ਲੈ ਕੇ ਭਾਜਪਾ ਦੇ ਹੱਕ ਵਿੱਚ ਅਲਖ ਜਗਾਈ। ਇਹ ਰੈਲੀ ਦਸ਼ਮੇਸ਼ ਐਵਨਿਊ ਤੋਂ ਸ਼ੁਰੂ ਹੋ ਕੇ ਬਾਈਪਾਸ ਮਜੀਠਾ ਰੋਡ, ਗਰੀਨ ਫੀਲਡ, ਨਿਊ ਗ੍ਰੀਨ ਫੀਲਡ, ਗੁਲਮੋਹਰ ਐਵਨੀਉ, ਇੰਦਰਾ ਕਲੋਨੀ, ਸ਼ੇਰ-ਏ-ਪੰਜਾਬ ਐਵਨਿਊ ‘ਤੋਂ ਹੁੰਦੀ ਹੋਈ ਸ੍ਰੀ ਰਾਮ ਐਵਨੀਉ ਵਿਖੇ ਭਾਜਪਾ ਦਫ਼ਤਰ ਵਿਖੇ ਸਮਾਪਤ ਹੋਈ। ਇਸ ਰੈਲੀ ਦਾ ਸ਼ੁਭਾਰੰਭ ਭਾਜਪਾ ਸ਼ਹਿਰੀ ਦੇ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਵਲੋਂ ਕੀਤਾ ਗਿਆI ਉਹਨਾਂ ਨਾਲ ਇਸ ਮੌਕੇ ਉੱਤਰੀ ਹਲਕਾ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ ਅਤੇ ਸਰਕਲ ਪ੍ਰਧਾਨ ਕਪਿਲ ਸ਼ਰਮਾ ਵੀ ਮੌਜੂਦ ਸਨ।

ਭਾਜਪਾ ਅਲਖ਼ ਜਗਾਓ ਮੋਟਰਸਾਈਕਲ ਰੈਲੀ ਕੱਢ ਕੇ ਨਵੇਂ ਸਾਲ ਦਾ ਕੀਤਾ ਅਗਾਜ਼¸ ਭਾਜਪਾ ਦੇ ਰੰਗ ਵਿੱਚ ਰੰਗੀ ਵਾਰਡ ਨੰਬਰ 13 ‘ਤੇ ਮਜੀਠਾ ਰੋਡ


ਹਰਵਿੰਦਰ ਸਿੰਘ ਸੰਧੂ ਨੇ ਇਸ ਮੌਕੇ ਸਹਿਰਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਆਪਣੇ ਸੰਬੋਧਨ ‘ਚ ਕਿਹਾ ਕਿ ਇਸ ਸਫ਼ਲਤਾਪੂਰਵਕ ਕਢੀ ਗਈ ਮੋਟਰਸਾਈਕਲ ਰੈਲੀ ਦੀ ਤਰ੍ਹਾਂ ਹਰੇਕ ਵਾਰਡ ਪੱਧਰ ‘ਚ ਅਜਿਹੇ ਹੋਰ ਪ੍ਰੋਗਰਾਮ ਵੀ ਕਰਵਾਏ ਜਾਣਗੇ। ਉਨ੍ਹਾਂ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਦੀਆਂ ਜਨ ਹਿਤੈਸ਼ੀ ਅਤੇ ਪੰਜਾਬ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ। ਭਾਜਪਾ ਦੀ ਕੇਂਦਰ ਸਰਕਾਰ ਦੀਆਂ ਦਰਜਨਾਂ ਜਨ-ਕਲਿਆਨਕਾਰੀ ਯੋਜਨਾਵਾਂ ਦਾ ਲਾਭ ਦੇਸ਼ ਦੀ ਜਨਤਾ ਨੂੰ ਦਿੱਤਾ ਜਾ ਰਿਹਾ ਹੈ, ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਉਹਨਾਂ ਯੋਜਨਾਵਾਂ ਨੂੰ ਜਬਰਨ ਬੰਦ ਕਰਕੇ ਸੂਬੇ ਦੇ ਲੋਕਾਂ ਨਾਲ ਧੱਕਾ ਅਤੇ ਧੋਖਾ ਕਰ ਰਹੀ ਹੈ। ਜਿਸ ਦੀ ਸੱਚਾਈ ਲੋਕਾਂ ਤੱਕ ਪਹੁੰਚਾਈ ਜਾਵੇਗੀ।

ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਭਾਜਪਾ ਤਿਆਰ-ਬਰ-ਤਿਆਰ ਹੈ। ਜਿਸ ਵਿਚ ਭਾਜਪਾ ਉਮੀਦਵਾਰਾਂ ਦੀ ਜਿੱਤ ਹੋਵੇਗੀ ਅਤੇ ਗੁਰੂ ਨਗਰੀ ਵਿਚ ਭਾਜਪਾ ਦਾ ਮੇਅਰ ਬਣੇਗਾ। ਉਨ੍ਹਾਂ ਨੇ ਕਿਹਾ ਕਿ ਦਸ਼ਮੇਸ਼ ਐਵਨਿਊ ਮਜੀਠਾ ਰੋਡ ਤੋਂ ਰਜਿੰਦਰ ਸ਼ਰਮਾ ਅਤੇ ਵਾਰਡ ਨੰ 13 ਵਿੱਚ ਲਵਲੀਨ ਵੜੈਚ ਵੱਲੋਂ ਭਾਜਪਾ ਦੇ ਹੱਕ ਵਿਚ ਪਾਇਆ ਜਾ ਰਿਹਾ ਯੋਗਦਾਨ ਸ਼ਲਾਘਾਯੋਗ ਹੈ।

ਰੈਲੀ ਦੇ ਆਯੋਜਕ ਰਾਜਿੰਦਰ ਸ਼ਰਮਾ, ਅਰਵਿੰਦਰ ਵੜੈਚ, ਲਵਲੀਨ ਵੜੈਚ ਵੱਲੋਂ ਰੈਲੀ ਵਿੱਚ ਯੋਗਦਾਨ ਦੇਣ ਵਾਲੇ ਨੌਜਵਾਨਾਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਲਾਕਾ ਦਸ਼ਮੇਸ਼ ਐਵਨਿਊ ਅਤੇ ਵਾਰਡ ਨੰਬਰ 13 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦੇ ਨਾਲ ਨਾਲ ਲੋਕਾਂ ਨੂੰ ਸਮਾਜ ਸੇਵੀ ਸੇਵਾਵਾਂ ਹਮੇਸ਼ਾ ਭੇਟ ਕੀਤੀਆਂ ਜਾਣਗੀਆਂ। ਇਸ ਮੌਕੇ ਤੇ ਰਜਿੰਦਰ ਸਿੰਘ ਰਾਵਤ, ਰਮੇਸ਼ ਚੋਪੜਾ, ਜਤਿੰਦਰ ਸਿੰਘ ਵਿੱਕੀ, ਮੇਜਰ ਸਿੰਘ, ਅਨਮੋਲ ਸ਼ਰਮਾ, ਪਵਨ ਸ਼ਰਮਾ, ਗੁਲਸ਼ਨ ਕੁਮਾਰ, ਰਾਮ ਕੁਮਾਰ, ਵਿਨੈ,ਬੋਬੀ, ਨਵੀਨ, ਮੋਹਿਤ, ਅਰਵਿੰਦਰ, ਹਿਮਾਂਸ਼ੂ, ਰਾਮ ਕੁਮਾਰ, ਸਾਹਿਲ ਸ਼ਰਮਾ, ਰਾਜੇਸ਼ ਕੁਮਾਰ, ਸੰਨੀ ਜੋੜਾ ਫਾਟਕ, ਪ੍ਮੋਧ ਸਹਿਗਲ, ਕਿਕੀ ਪ੍ਧਾਨ, ਸੁਰਜੀਤ ਦੇਵਗਨ, ਧਵਨ, ਦੇਵ ਇੰਦਰ, ਸੋਨੂ, ਹਰੀਸ਼ ਕੁਮਾਰ, ਪੰਡਿਤ ਸੁਮਨ ਕੁਮਾਰ, ਮੋਹਿਤ ਸ਼ਰਮਾ, ਸੰਜੀਤ ਸਿੰਘ, ਅਦਿੱਤਿਅ ਸ਼ਰਮਾਂ, ਮੋਨੂੰ, ਸੁਮਿਤ ਸ਼ਰਮਾ, ਦੇਵ ਦੱਤ, ਜਤਿੰਦਰ ਅਰੋੜਾ, ਸੁਦੇਸ਼ ਸ਼ਰਮਾ, ਸਮੇਤ ਸੈਂਕੜੇ ਨੌਜਵਾਨ ਭਾਜਪਾ ਵਰਕਰ ਮੌਜੂਦ ਸਨ।

Share this News