ਭਾਰਤੀ ਯੋਗ ਸੰਸਥਾ ਨੇ ਨਵਾਂ ਸਾਲ 2023  ਦੀ ਸ਼ੁਰੂਆਤ ਜੀਵੋ ਅਤੇ ਜੀਵਨ ਦਿਓ ਦੇ ਸੰਕਲਪ ਨਾਲ  ਕੀਤੀ

4536705
Total views : 5303584

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
52 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ‘ਲਾਲੀ’

 ਇਸ ਸਬੰਧ ਵਿਚ   ਐਸ ਐਲ  ਭਵਨ  ਦੇ ਵਿਹੜੇ ਵਿਚ ਸਮੂਹਿਕ ਸਾਧਨਾ ਦਾ ਸਮਾਗਮ ਕੀਤਾ ਗਿਆ ।   ਸੰਸਥਾ ਦੇ  ਸਥਾਨਕ ਮੁਖੀ ਸ੍ਰੀ ਵਰਿੰਦਰ ਧਵਨ ਦੀ ਅਗਵਾਈ ਹੇਠ ਯੋਗ ਅਭਿਆਸ, ਪ੍ਰਾਣਾਯਾਮ,ਓਮ ਸ਼ਬਦ ਦਾ ਉਚਾਰਣ ਅਤੇ   ਧਿਆਨ  ਦਾ ਅਭਿਆਸ ਕਰਵਾਇਆ ਗਿਆ । 

ਸਮਾਗਮ ਦੀ ਸ਼ੁਰੂਆਤ ਸੰਸਥਾਨ ਦੇ  ਬਾਨੀ ਸਵਰਗੀ ਸ਼੍ਰੀ ਪਰਕਾਸ਼ ਸਾਲ ਦੀ ਤਸਵੀਰ ਤੇ ਫੁੱਲ ਭੇਂਟ ਕਰਕੇ  ਅਤੇ ਜੋਤ ਜਗਾ ਕੇ ਕੀਤੀ ਗਈ ।  ਸੰਸਥਾ ਦੇ ਅਧਿਕਾਰੀ ਸ੍ਰੀ ਸਤੀਸ਼ ਮਹਾਜਨ, ਮਨਮੋਹਨ ਕਪੂਰ, ਗਿਰਧਾਰੀ ਲਾਲ, ਮਾਸਟਰ ਮੋਹਨ ਲਾਲ,  ਪਰਮੋਦ ਸੋਢੀ  ,ਸੁਨੀਲ ਕਪੂਰ ਨੇ ਜੋਤ ਜਗਾਈ   ਅਤੇ ਤਸਵੀਰ ਨੂੰ ਨਮਨ ਕੀਤਾ ।  ਇਸ ਮੌਕੇ ਇਕ  ਭਜਨ ਗਾਇਆ ਗਿਆ  ਅਤੇ ਗਾਇਤਰੀ ਮੰਤਰ ਦਾ ਉਚਾਰਨ ਕੀਤਾ ਗਿਆ ।

 ਸ੍ਰੀ ਵਰਿੰਦਰ  ਧਵਨ ਨੇ ਸੂਰਜਭੇਦੀ , ਨਾੜੀਸ਼ੋਧਨ ਅਤੇ ਭਰਾਮਰੀ ਪ੍ਰਾਣਾਯਾਮ ਦਾ ਅਭਿਆਸ ਕਰਵਾਇਆ।  ਓਮ ਸ਼ਬਦ ਦੇ ਉਚਾਰਨ ਤੋਂ ਬਾਅਦ ਸਾਧਕ ਕੁਝ ਸਮਾਂ  ਧਿਆਨ ਦੀ ਅਵਸਥਾ  ਵਿੱਚ ਵੀ ਬੈਠੇ ।    ਸਮੂਹਿਕ  ਸਾਧਨਾ  ਦੌਰਾਨ  ਯੋਗ ,ਪ੍ਰਾਣਾਯਾਮ ਅਤੇ ਧਿਆਨ ਨੇ ਸਾਧਕਾਂ ਵਿਚ ਨਵੀਂ ਉਰਜਾ ਭਰ ਦਿੱਤੀ ।  ਇਸ ਮੌਕੇ ਸੰਸਥਾ ਦਾ ਉਦੇਸ਼ ਜੀਓ ਅਤੇ ਜੀਵਨ  ਦਿਓ  ਤੇ ਨਰ ਸੇਵਾ ਨਰਾਇਣ ਸੇਵਾ ਦੇ ਸੰਕਲਪ ਨੂੰ ਦ੍ਰਿੜ ਕਰਵਾਇਆ ਗਿਆ ।

ਅੱਜ ਸਮਾਜ ਦੇ ਵਧੇਰੇ ਲੋਕਾਂ ਨੇ  ਜਿਥੇ ਨਵੇਂ ਸਾਲ ਦੀ ਸ਼ੁਰੂਆਤ ਪੱਛਮੀ ਢੰਗ ਤਰੀਕੇ ਨਾਲ ਕੀਤੀ ਹੈ ਉਥੇ ਭਾਰਤੀ ਯੋਗ ਸੰਸਥਾ ਨੇ ਨਵੇਂ ਸਾਲ ਦਾ ਆਰੰਭ  ਸੰਸਥਾ ਦੀ ਰੀਤ ਮੁਤਾਬਕ  ਸਮੂਹਿਕ ਅਭਿਆਸ ਨਾਲ ਕੀਤਾ ਹੈ ।  ਇਥੇ ਦੱਸਣਯੋਗ ਹੈ ਕਿ ਸੰਸਥਾ ਵੱਲੋਂ ਸ਼ਹਿਰ ਵਿੱਚ ਲਗਭਗ 50 ਤੋਂ ਵੱਧ ਨਿਸ਼ੁਲਕ  ਕੇਂਦਰ ਚਲਾਏ ਜਾ ਰਹੇ ਹਨ ਜਿਥੇ ਹਰ ਰੋਜ਼ ਸਵੇਰੇ ਲੋਕਾਂ ਨੂੰ  ਯੋਗ ਅਭਿਆਸ ਅਤੇ ਪ੍ਰਾਣਾਯਾਮ ਕਰਵਾ ਕੇ ਸਿਹਤਮੰਦ ਰਹਿਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ ।

Share this News